Wednesday 7 March 2012

ਚੰਗੀਆਂ ਨੀਤੀਆਂ ਸਦਕਾ ਮੁੜ ਮਿਲਿਆ ਲੋਕ ਫਤਵਾ: ਬਾਦਲ

                  ਪੂਰਾ ਪਰਿਵਾਰ ਦਰਬਾਰ ਸਾਹਿਬ ਵਿਖੇ ਹੋਇਆ ਨਤਮਸਤਕ


ਅੰਮ੍ਰਿਤਸਰ 7 ਮਾਰਚ-14ਵੀਂ ਵਿਧਾਨ ਸਭਾ ਦੀ ਕਮਾਂਡ ਸੰਭਾਲਣ ਤੋ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਗਰੀਬੀ, ਮਹਿੰਗਾਈ, ਬੇਰੁਜਗਾਰੀ ਤੇ ਅਨਪੜ੍ਹਤਾ ਵਰਗੀਆ ਅਲਾਮਤਾਂ ਨੂੰ ਦੂਰ ਕਰਨ ਤੋਂ ਅਸਮੱਰਥਾ ਜ਼ਾਹਿਰ ਕਰਦਿਆ ਕਿਹਾ ਕਿ ਸੂਬੇ ਦੀ ਸਰਕਾਰ ਕੋਲ ਨਾ ਤਾਂ ਕੋਈ ਪੈਸਾ ਹੈ ਅਤੇ ਨਾ ਹੀ ਕੋਈ ਫੰਡ ਹਨ ਕਿ ਉਹ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਲੱਭ ਸਕੇ। ਕਰੀਬ ਅੱਧੀ ਦਰਜਨ ਤੋਂ ਵਧੇਰੇ ਵਿਧਾਇਕਾਂ, ਮੈਂਬਰ ਪਾਰਲੀਮੈਂਟਾਂ ਤੇ ਹੋਰ ਅਕਾਲੀ ਨੇਤਾਵਾਂ ਨਾਲ ਸੱਚਖੰਡ ਵਿਖੇ ਆਪਣੀ ਜਿੱਤ ਦਾ ਸ਼ੁਕਰਾਨਾ ਕਰਨ ਲਈ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਇੱਕ ਆਰਜੀ ਤੌਰ ਤੇ ਖੁੱਲੇ ਆਮ ਬਣਾਈ ਗਈ ਸਟੇਜ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਦੀ ਸੂਬਾ ਵਿਰੋਧੀਆ ਨੀਤੀਆ ਕਾਰਨ ਕਈ ਅਜਿਹੀਆ ਅਲਾਮਤਾਂ ਹਨ ਜਿਹਨਾਂ ਦਾ ਟਾਕਰਾ ਕਰਨ ਲਈ ਸੂਬੇ ਤਾਂ ਤਿਆਰ ਹਨ ਪਰ ਉਹਨਾਂ ਕੋਲ ਲੋੜੀਦੇ ਫੰਡ ਨਹੀ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸੂਬਿਆ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਸੀ ਅਤੇ ਅੱਜ ਸਾਰੇ ਸੂਬੇ ਹੀ ਇਹ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਸੂਬਿਆ ਨੂੰ ਕੇਂਦਰ ਵੱਲੋਂ ਵੱਧ ਅਧਿਕਾਰ ਨਹੀ ਦਿੱਤੇ ਜਾਂਦੇ ਉਨਾ ਚਿਰ ਤੱਕ ਗਰੀਬੀ, ਅਨਪੜਤਾ, ਬੇਰੁਜ਼ਗਾਰੀ ਤੇ ਮਹਿੰਗਾਈਵਿਰੋਧੀਆ ਨੀਤੀਆ ਕਾਰਨ ਕਈ ਅਜਿਹੀਆ ਅਲਾਮਤਾਂ ਹਨ ਜਿਹਨਾਂ ਦਾ ਟਾਕਰਾ ਕਰਨ ਲਈ ਸੂਬੇ ਤਾਂ ਤਿਆਰ ਹਨ ਪਰ ਉਹਨਾਂ ਕੋਲ ਲੋੜੀਦੇ ਫੰਡ ਨਹੀ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਸੂਬਿਆ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕੀਤੀ ਸੀ ਅਤੇ ਅੱਜ ਸਾਰੇ ਸੂਬੇ ਹੀ ਇਹ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਸੂਬਿਆ ਨੂੰ ਕੇਂਦਰ ਵੱਲੋਂ ਵੱਧ ਅਧਿਕਾਰ ਨਹੀ ਦਿੱਤੇ ਜਾਂਦੇ ਉਨਾ ਚਿਰ ਤੱਕ ਗਰੀਬੀ, ਅਨਪੜਤਾ, ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਦੂਰ ਕਰਨ ਲਈ ਨਾ ਤਾਂ ਸੂਬਿਆ ਕੋਲ ਲੋੜੀਦੇ ਫੰਡ ਇਕੱਠੇ ਹੋ ਸਕਦੇ ਹਨ ਅਤੇ ਨਾ ਹੀ ਸੂਬੇ ਇਹਨਾਂ ਅਲਾਮਤਾਂ ਨੂੰ ਦੂਰ ਕਰਨ ਦੇ ਸਮੱਰਥ ਹੋ ਸਕਦੇ ਹਨ। ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੇਵਲ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ ਤੇ ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਵਾਲ ਹੈ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਹਰ ਦੁੱਖ-ਸੁੱਖ 'ਚ ਖੜੀ ਹੁੰਦੀ ਰਹੀ ਹੈ। ਇਸ ਤੋਂ ਪਹਿਲਾਂ ਉਹ ਸ੍ਰੀ ਗੁਰੂ ਰਾਮਦਾਸ ਕੌਂਮਾਤਰੀ ਹਵਾਈ ਅੱਡੇ ਤੋਂ ਕਰੀਬ 70 ਗੱਡੀਆ ਦੇ ਇੱਕ ਲੰਮੇ ਕਾਫਲੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਮੱਥਾ ਟੇਕਣ ਲਈ ਆਏ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਦੋਂ ਉਹ ਮੱਥਾ ਟੇਕਣ ਗਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਸਿਰੋਪਿਆ ਦੀ ਝੜੀ ਲਗਾਉਦਿਆ ਨੇ ਸ੍ਰੀ ਪਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ, ਬੀਬੀ ਜਗੀਰ ਕੌਰ, ਬੀਬੀ ਹਰਸਿਮਰਤ ਕੌਰ ਬਾਦਲ ਤੋ ਹੋਰਾਂ ਨੂੰ ਸਿਰੋਪੇ ਦੇ ਕੇ ਨਿਵਾਜਿਆ। ਇਸੇ ਤਰ੍ਹਾ ਸ੍ਰੀ ਅਕਾਲ ਤਖਤ ਤੇ ਨਤਮਸਤਕ ਹੋਣ ਸਮੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸ੍ਰੀ ਪਰਕਾਸ਼ ਸਿੰਘ ਬਾਦਲ ਨਾਲ ਵੱਡੀ ਫੌਜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਬਾਦਲ ਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਹੀ ਸਿਰੋਪੇ ਬਖਸ਼ਿਸ਼ ਕਰਕੇ ਅਸ਼ੀਰਵਾਦ ਦਿੱਤਾ। ਇਸੇ ਤਰ੍ਹਾ ਸੂਚਨਾ ਕੇਂਦਰ ਵਿਖੇ ਵੀ ਦੋਹਾਂ ਬਾਦਲਾ ਤੇ ਬੀਬੀ ਹਰਮਿਸਰਤ ਕੌਰ ਬਾਦਲ ਨੂੰ ਸਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਸਿਰੋਪਾ, ਲੋਈ ਤੇ ਕਿਰਪਾਨ ਭੇਂਟ ਕਰਕੇ ਨਿਵਾਜਿਆ। ਸੀ ਬਾਦਲ ਦਾ ਸੁਆਗਤ ਕਰਨ ਲਈ ਭਾਂਵੇ ਕੋਈ ਵੀ ਭਾਜਪਾ ਨੇਤਾ ਨਾ ਪੁੱਜਾ ਪਰ ਭਾਜਪਾ ਦੇ ਮੈਂਬਰ ਪਾਰਲੀਮੈਂਟ ਸ. ਨਵਜੋਤ ਸਿੰਘ ਸਿੱਧੂ ਨੇ ਆਪਣਾ ਸੁਨਿਹਰੀ ਮੌਕਾ ਹੱਥੋਂ ਨਾ ਜਾਣ ਦਿੱਤਾ ਤੇ ਉਹ ਵਿਸ਼ੇਸ਼ ਤੌਰ ਤੇ ਸੁਆਗਤ ਲਈ ਪੁੱਜੇ ਹੋਏ ਸਨ। ਇਸੇ ਤਰ੍ਹਾ ਡਾ. ਰਤਨ ਸਿੰਘ ਅਜਨਾਲਾ, ਵਿਧਾਇਕ ਬੀਬੀ ਮਹਿੰਦਰ ਕੌਰ ਜੋਸ਼, ਸ੍ਰੀ ਦੇਸ ਰਾਜ ਸਿੰਘ ਧੁੱਗਾ, ਬੀਬੀ ਜਾਗੀਰ ਕੌਰ, ਜਥੇ. ਬਲਜੀਤ ਸਿੰਘ ਜਲਾਲ ਉਸਮਾ, ਸ. ਬਿਕਰਮਜੀਤ ਸਿੰਘ ਮਜੀਠੀਆ, ਸ. ਮਨਪ੍ਰੀਤ ਸਿੰਘ ਇਆਲੀ, ਸ. ਵਿਰਸਾ ਸਿੰਘ ਵਲਟੋਹਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਾਮ ਸਿੰਘ, ਬੀਬੀ ਕਿਰਨਜੋਤ ਕੌਰ, ਸ. ਬਿਕਰਮਜੀਤ ਸਿੰਘ ਕੋਟਲਾ, ਜਥੇ. ਗੁਰਿੰਦਰਪਾਲ ਸਿੰਘ ਗੋਰਾ, ਸ. ਜੋਧ ਸਿੰਘ ਸਮਰਾ, ਜਥੇ. ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਜਥੇ. ਸੁਰਿੰਦਰ ਸਿੰਘ, ਜਥੇ. ਗੁਰਿੰਦਰ ਸਿੰਘ ਰਣੀਕੇ, ਜਥੇ. ਬਾਵਾ ਸਿੰਘ ਗੁਮਾਨਪੁਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ. ਸ. ਦਲਮੇਘ ਸਿੰਘ, ਐਡੀ. ਸਕੱਤਰ ਸ. ਮਨਜੀਤ ਸਿੰਘ, ਮੀਤ ਸਕੱਤਰ ਸ. ਪ੍ਰਮਜੀਤ ਸਿੰਘ ਸਰੋਆ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਛਿੰਦਰ ਸਿੰਘ ਬਰਾੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲ੍ਹੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਐਡੀ. ਮੈਨੇਜਰ ਸ. ਮਹਿੰਦਰ ਸਿੰਘ, ਸ. ਬਲਦੇਵ ਸਿੰਘ, ਸ. ਰਘਬੀਰ ਸਿੰਘ, ਸ. ਸਤਨਾਮ ਸਿੰਘ, ਮੀਤ ਮੈਨੇਜਰ ਸ. ਹਰਪ੍ਰੀਤ ਸਿੰਘ, ਸ੍ਰੀ ਅਜਾਇਬਘਰ ਦੇ ਕਿਉਰੇਟਰ ਸ. ਇਕਬਾਲ ਸਿੰਘ ਮੁੱਖੀ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ, ਸ. ਗੁਰਬਚਨ ਸਿੰਘ, ਸ. ਦਲਬੀਰ ਸਿੰਘ, ਸ. ਹਰਪ੍ਰੀਤ ਸਿੰਘ ਆਦਿ ਸੁਆਗਤ ਲਈ ਹਾਜਰ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਬਾਦਲ ਨੇ ਜਲਿਆਵਾਲਾ ਬਾਗ ਵਿਖੇ ਜਾ ਕੇ ਸ਼ਹੀਦੀ ਲਾਟ ਤੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦਿਆ ਫੁੱਲ ਮਲਾਵਾ ਭੇਟ ਕੀਤੀਆ। ਇਸੇ ਤਰ੍ਹਾ ਉਹਨਾਂ ਨੇ ਸ੍ਰੀ ਦੁਰੁਗਿਆਨਾ ਮੰਦਰ ਵਿਖੇ ਵੀ ਮੱਥਾ ਟੇਕਿਆ ਤੇ ਅਸ਼੍ਰੀਰ ਵਾਦ ਲਿਆ।
ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਨੇ ਰਚਿਆ ਇਤਿਹਾਸ
*
ਅਕਾਲੀ ਦਲ ਨੂੰ 56, ਭਾਜਪਾ ਨੂੰ 12 ਅਤੇ
ਕਾਂਗਰਸ ਨੂੰ 46 ਸੀਟਾਂ ਮਿਲੀਆਂ
* ਮਨਪ੍ਰੀਤ ਦੋਵਾਂ ਹਲਕਿਆਂ ਤੋਂ ਹਾਰਿਆ * 3 ਆਜ਼ਾਦ ਉਮੀਦਵਾਰ ਜਿੱਤੇ
* ਬ੍ਰਹਮਪੁਰਾ, ਲੰਗਾਹ, ਤੀਕਸ਼ਣ ਸੂਦ, ਗਾਬੜੀਆ, ਉਪਿੰਦਰਜੀਤ, ਗੁਸਾਈਂ, ਸ਼ਾਕਰ ਤੇ ਸੇਖਵਾਂ ਚੋਣ ਹਾਰੇ * ਪੀ. ਪੀ. ਪੀ. ਖਾਤਾ ਵੀ ਨਹੀਂ ਖੋਲ੍ਹ ਸਕੀ
* ਵੋਟਾਂ ਦੇ ਫਰਕ ਵਿਚ ਸੁਖਬੀਰ ਪਹਿਲੇ, ਮਜੀਠੀਆ ਦੂਸਰੇ ਅਤੇ ਕੈਪਟਨ ਤੀਸਰੇ ਸਥਾਨ 'ਤੇ ਰਹੇ

ਚੰਡੀਗੜ੍ਹ, 6 ਮਾਰਚ - ਪੰਜਾਬ ਵਿਧਾਨ ਸਭਾ ਦੇ ਐਲਾਨੇ ਗਏ ਚੋਣ ਨਤੀਜਿਆਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ ਅਤੇ ਗਠਜੋੜ ਨੇ ਲਗਾਤਾਰ ਦੂਸਰੀ ਵਾਰ ਚੋਣ ਜਿੱਤ ਕੇ ਜਿਥੇ ਰਾਜ ਵਿਚ ਕਿਸੇ ਵੀ ਸਰਕਾਰ ਦੇ ਦੁਬਾਰਾ ਸੱਤਾ ਵਿਚ ਨਾ ਆਉਣ ਦੀ ਧਾਰਨਾ ਨੂੰ ਖ਼ਤਮ ਕਰ ਦਿੱਤਾ, ਉਥੇ ਮਗਰਲੀ ਚੋਣ ਨਾਲੋਂ ਵੀ ਵੱਧ ਸੀਟਾਂ ਹਾਸਿਲ ਕਰਕੇ ਨਵਾਂ ਇਤਿਹਾਸ ਵੀ ਸਿਰਜਿਆ। ਐਲਾਨੇ ਗਏ ਨਤੀਜਿਆਂ ਅਨੁਸਾਰ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਨੂੰ 68 ਅਤੇ ਕਾਂਗਰਸ ਨੂੰ 46 ਸੀਟਾਂ ਹਾਸਿਲ ਹੋਈਆਂ। ਕਾਂਗਰਸ ਨੇ ਮਗਰਲੀਆਂ ਵਿਧਾਨ ਸਭਾ ਚੋਣਾਂ ਵਿਚ 44 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਨੂੰ ਇਸ ਚੋਣ ਵਿਚ ਕੇਵਲ 2 ਸੀਟਾਂ ਹੀ ਵੱਧ ਹਾਸਿਲ ਹੋਈਆਂ, ਜਦੋਂਕਿ ਭਾਜਪਾ ਮਗਰਲੀ ਵਾਰ ਜਿੱਤੀਆਂ 19 ਸੀਟਾਂ ਦੇ ਮੁਕਾਬਲੇ ਇਸ ਵਾਰ 12 ਸੀਟਾਂ 'ਤੇ ਜੇਤੂ ਰਹੀ, ਪਰ ਅਕਾਲੀ ਦਲ ਨੇ ਮਗਰਲੀ ਚੋਣ ਵਿਚ 48 ਸੀਟਾਂ ਜਿੱਤੀਆਂ ਸਨ, ਇਸ ਵਾਰ 56 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਆਪਣੇ ਪ੍ਰਭਾਵ ਵਿਚ ਹੋਰ ਵਾਧਾ ਕੀਤਾ। ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦੀ ਲੜਾਈ ਇਸ ਵਾਰ ਕਾਫੀ ਫਸਵੀਂ ਸਮਝੀ ਜਾ ਰਹੀ ਸੀ, ਨੇ ਲੰਬੀ ਹਲਕੇ ਤੋਂ ਇਹ ਚੋਣ ਆਪਣੇ ਚਚੇਰੇ ਭਰਾ ਤੇ ਕਾਂਗਰਸ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੂੰ ਹਰਾਉਂਦਿਆਂ 24,739 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਦਿਆਂ ਮਗਰਲੀ ਚੋਣ ਨਾਲੋਂ ਆਪਣੀ ਜਿੱਤ ਦੇ ਫਰਕ ਨੂੰ ਕੋਈ ਤਿੰਨ ਗੁਣਾਂ ਕਰ ਵਿਖਾਇਆ। ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਜਲਾਲਾਬਾਦ ਦੀ ਸੀਟ 50,246 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਦਿਆਂ ਨਵਾਂ ਰਿਕਾਰਡ ਕਾਇਮ ਕੀਤਾ। ਉਧਰ ਸ: ਬਾਦਲ ਦੇ ਮੰਤਰੀ ਮੰਡਲ ਵਿਚ ਸ਼ਾਮਿਲ 15 ਮੰਤਰੀਆਂ ਵਿਚੋਂ 8 ਮੌਜੂਦਾ ਕੈਬਨਿਟ ਮੰਤਰੀ ਚੋਣ ਹਾਰ ਗਏ। ਚੋਣ ਹਾਰਨ ਵਾਲੇ ਇਨ੍ਹਾਂ ਮੰਤਰੀਆਂ ਵਿਚ ਸ: ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਉਪਿੰਦਰਜੀਤ ਕੌਰ, ਸ: ਸੁੱਚਾ ਸਿੰਘ ਲੰਗਾਹ, ਸ: ਸੇਵਾ ਸਿੰਘ ਸੇਖਵਾਂ, ਸ. ਹੀਰਾ ਸਿੰਘ ਗਾਬੜੀਆ ਅਤੇ ਭਾਜਪਾ ਮੰਤਰੀਆਂ ਵਿਚ ਸ੍ਰੀ ਤੀਕਸ਼ਣ ਸੂਦ, ਸ੍ਰੀ ਸੱਤਪਾਲ ਗੁਸਾਈਂ ਅਤੇ ਸ੍ਰੀ ਅਰੁਣੇਸ਼ ਸ਼ਾਕਰ ਸ਼ਾਮਿਲ ਹਨ। ਵਿਧਾਨ ਸਭਾ ਦੇ ਮੌਜੂਦਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਵੀ 639 ਵੋਟਾਂ ਦੇ ਛੋਟੇ ਫਰਕ ਨਾਲ ਆਪਣੀ ਫਤਹਿਗੜ੍ਹ ਚੂੜੀਆਂ ਦੀ ਸੀਟ ਹਾਰ ਗਏ। ਜੇਤੂ ਰਹੇ 3 ਆਜ਼ਾਦ ਉਮੀਦਵਾਰਾਂ ਵਿਚ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜ ਰਹੇ 2 ਸਕੇ ਭਰਾ ਵੀ ਸ਼ਾਮਿਲ ਹਨ, ਜਿਨ੍ਹਾਂ 'ਚੋਂ ਲੁਧਿਆਣਾ ਆਤਮ ਨਗਰ ਤੋਂ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਜੇਲ੍ਹ ਮੰਤਰੀ ਜਥੇਦਾਰ ਗਾਬੜੀਆ ਨੂੰ 28,503 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂਕਿ ਲੁਧਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ ਨੇ ਅਕਾਲੀ ਦਲ ਦੇ ਹਾਕਮ ਸਿੰਘ ਗਿਆਸਪੁਰਾ ਨੂੰ 32,233 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਮਰਹੂਮ ਆਗੂ ਡਾ: ਕੇਵਲ ਕ੍ਰਿਸ਼ਨ ਦੇ ਬੇਟੇ ਅਤੇ ਕਾਂਗਰਸ ਦੇ ਬਾਗੀ ਉਮੀਦਵਾਰ ਰਜਨੀਸ਼ ਕੁਮਾਰ ਨੇ ਭਾਜਪਾ ਦੇ ਅਰੁਣੇਸ਼ ਕੁਮਾਰ ਨੂੰ 12,119 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਇਸ ਚੋਣ ਵਿਚ ਹਾਰਨ ਵਾਲੇ ਮੁੱਖ ਉਮੀਦਵਾਰਾਂ ਵਿਚ ਪਾਰਟੀ ਦੇ ਬੁਲਾਰੇ ਅਤੇ ਭੁਲੱਥ ਤੋਂ ਮੌਜੂਦਾ ਵਿਧਾਨਕਾਰ ਸ: ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਕਰਤਾਰਪੁਰ ਤੋਂ ਸਾਬਕਾ ਵਿਧਾਨਕਾਰ ਚੌਧਰੀ ਜਗਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸ: ਜਗਮੀਤ ਸਿੰਘ ਬਰਾੜ ਦੇ ਭਰਾ ਅਤੇ ਕੋਟਕਪੂਰਾ ਤੋਂ ਪਾਰਟੀ ਉਮੀਦਵਾਰ ਸ: ਰਿਪਜੀਤ ਸਿੰਘ ਬਰਾੜ, ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਪਤਨੀ ਸੁਮਨ ਕੇ.ਪੀ., ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਹਰਬੰਸ ਕੌਰ ਦੂਲੋ ਬਸੀ ਪਠਾਣਾਂ ਤੋਂ ਅਕਾਲੀ ਦਲ ਦੇ ਜਸਟਿਸ ਨਿਰਮਲ ਸਿੰਘ ਤੋਂ 11,509 ਵੋਟਾਂ ਨਾਲ ਚੋਣ ਹਾਰੇ, ਜਦੋਂਕਿ ਫਰੀਦਕੋਟ ਤੋਂ ਸਾਬਕਾ ਕਾਂਗਰਸ ਮੰਤਰੀ ਸ: ਅਵਤਾਰ ਸਿੰਘ ਬਰਾੜ ਅਕਾਲੀ ਦੇ ਦੀਪ ਮਲਹੋਤਰਾ ਤੋਂ 2727 ਵੋਟਾਂ ਨਾਲ ਹਾਰ ਗਏ। ਮਾਲੇਰਕੋਟਲਾ ਤੋਂ ਕਾਂਗਰਸ ਵਿਧਾਨਕਾਰ ਸ੍ਰੀਮਤੀ ਰਜ਼ੀਆ ਸੁਲਤਾਨਾ, ਜ਼ੀਰਾ ਤੋਂ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ, ਰਾਮਪੁਰਾ ਫੂਲ ਤੋਂ ਮੌਜੂਦਾ ਕਾਂਗਰਸ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਬਠਿੰਡਾ ਤੋਂ ਮੌਜੂਦਾ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਜੱਸੀ, ਹਲਕਾ ਦਾਖਾ ਤੋਂ ਕਾਂਗਰਸ ਵਿਧਾਇਕ ਜੱਸੀ ਖੰਗੂੜਾ, ਬਠਿੰਡਾ ਦਿਹਾਤੀ ਤੋਂ ਮੌਜੂਦਾ ਕਾਂਗਰਸ ਵਿਧਾਇਕ ਮੱਖਣ ਸਿੰਘ, ਨੰਗਲ ਤੋਂ ਕਾਂਗਰਸ ਵਿਧਾਇਕ ਰਾਣਾ ਕੇ.ਪੀ. ਸਿੰਘ ਤੇ ਗੜ੍ਹਸ਼ੰਕਰ ਤੋਂ ਕਾਂਗਰਸ ਵਿਧਾਨਕਾਰ ਲਵ ਕੁਮਾਰ ਗੋਲਡੀ ਵੀ ਚੋਣ ਹਾਰ ਗਏ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਸ. ਰਣਇੰਦਰ ਸਿੰਘ ਵੀ ਸਮਾਣਾ ਤੋਂ ਚੋਣ ਹਾਰ ਗਏ। ਕਾਂਗਰਸ ਦੇ ਸਾਬਕਾ ਮੰਤਰੀ ਜਲੰਧਰ ਉੱਤਰੀ ਤੋਂ ਪਾਰਟੀ ਉਮੀਦਵਾਰ ਸ੍ਰੀ ਅਵਤਾਰ ਹੈਨਰੀ ਅਤੇ ਜੰਡਿਆਲਾ ਤੋਂ ਪਾਰਟੀ ਉਮੀਦਵਾਰ ਸਰਦੂਲ ਸਿੰਘ ਬੁਡਾਲਾ, ਫਿਲੌਰ ਤੋਂ ਚੌਧਰੀ ਸੰਤੋਖ ਸਿੰਘ ਅਤੇ ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਦੇ ਸੀਨੀਅਰ ਆਗੂ ਜਸਬੀਰ ਸਿੰਘ ਡਿੰਪਾ ਵੀ ਚੋਣ ਹਾਰ ਗਏ। ਦਿਲਚਸਪ ਗੱਲ ਇਹ ਹੈ ਕਿ ਬਹੁਚਰਚਿਤ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਬਹੁਜਨ ਸਮਾਜ ਪਾਰਟੀ, ਜੋ ਰਾਜ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜ ਰਹੀਆਂ ਸਨ, ਇਸ ਚੋਣ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਵੀ ਕਾਮਯਾਬ ਨਹੀਂ ਹੋ ਸਕੀਆਂ। ਪੀ.ਪੀ.ਪੀ. ਦੇ ਮੁਖੀ ਸ: ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਅਤੇ ਮੌੜ ਦੀਆਂ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ, ਜਦੋਂਕਿ ਉਨ੍ਹਾਂ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ, ਜੋ ਹਲਕਾ ਲੰਬੀ ਤੋਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਆ ਰਹੇ ਸਨ, ਚੋਣ ਵਿਚ ਆਪਣੀ ਜ਼ਮਾਨਤ ਬਚਾਉਣ ਵਿਚ ਵੀ ਸਫਲ ਨਹੀਂ ਹੋ ਸਕੇ। ਜੇਤੂ ਰਹੇ ਅਕਾਲੀ-ਭਾਜਪਾ ਗਠਜੋੜ ਵੱਲੋਂ ਆਪਣੀ ਵਿਧਾਨਕਾਰ ਪਾਰਟੀ ਦੀ ਇਕ ਮੀਟਿੰਗ 8 ਮਾਰਚ ਨੂੰ ਚੰਡੀਗੜ੍ਹ ਵਿਖੇ ਸੱਦੀ ਗਈ ਹੈ, ਕਿਉਂਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ, ਜਿੱਤੇ ਦੂਜੇ ਵਿਧਾਨਕਾਰਾਂ ਨਾਲ ਸ਼ੁਕਰਾਨੇ ਵੱਜੋਂ ਕੱਲ੍ਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਹਨ ਅਤੇ 7 ਮਾਰਚ ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਹੋਲੇ-ਮਹੱਲੇ ਦੇ ਸਮਾਗਮ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਮੂਲੀਅਤ ਕਰਨੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿਧਾਨ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ 40.11 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ, ਜਦੋਂਕਿ 5 ਸਾਲ ਪਹਿਲਾਂ ਕਾਂਗਰਸ ਨੂੰ ਕੋਈ 1 ਪ੍ਰਤੀਸ਼ਤ ਵੱਧ ਵੋਟਾਂ ਮਿਲੀਆਂ ਸਨ। ਅਕਾਲੀ ਦਲ ਨੂੰ ਇਸ ਚੋਣ ਵਿਚ ਇਨ੍ਹਾਂ ਚੋਣਾਂ ਵਿਚ 34.75 ਅਤੇ ਭਾਜਪਾ ਨੂੰ 7.13 ਪ੍ਰਤੀਸ਼ਤ ਵੋਟ ਮਿਲੇ। ਸਪੱਸ਼ਟ ਹੈ ਕਿ ਮਗਰਲੀਆਂ ਚੋਣਾਂ ਵਿਚ ਮਿਲੀਆਂ ਵੋਟਾਂ ਨਾਲੋਂ ਅਕਾਲੀ-ਭਾਜਪਾ ਗਠਜੋੜ ਦਾ ਵੋਟ ਕੋਈ 2 ਪ੍ਰਤੀਸ਼ਤ ਘਟਿਆ। ਬਹੁਜਨ ਸਮਾਜ ਪਾਰਟੀ ਜਿਸ ਨੂੰ ਮਗਰਲੀਆਂ ਚੋਣਾਂ ਵਿਚ 4.6 ਪ੍ਰਤੀਸ਼ਤ ਵੋਟ ਮਿਲੇ ਸੀ, ਨੂੰ ਇਸ ਵਾਰ 4.3 ਪ੍ਰਤੀਸ਼ਤ ਵੋਟ ਪ੍ਰਾਪਤ ਹੋਏ, ਪਰ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਨੂੰ 5.17 ਪ੍ਰਤੀਸ਼ਤ ਵੋਟਾਂ ਮਿਲੀਆਂ। ਦੂਜੀਆਂ ਸਾਰੀਆਂ ਪਾਰਟੀਆਂ ਵਿਚੋਂ ਕਿਸੇ ਵੀ ਪਾਰਟੀ ਨੂੰ 1 ਪ੍ਰਤੀਸ਼ਤ ਤੱਕ ਵੋਟ ਪ੍ਰਾਪਤ ਨਹੀਂ ਹੋਏ, ਜਦੋਂਕਿ ਆਜ਼ਾਦ ਉਮੀਦਵਾਰਾਂ ਨੂੰ ਇਸ ਵਾਰ 6.76 ਪ੍ਰਤੀਸ਼ਤ ਵੋਟ ਮਿਲੇ। ਸਿਆਸੀ ਹਲਕਿਆਂ ਦਾ ਵਿਚਾਰ ਹੈ ਕਿ ਪੀ.ਪੀ.ਪੀ. ਨੂੰ ਪ੍ਰਾਪਤ ਹੋਇਆ ਵੋਟ ਮੁੱਖ ਤੌਰ 'ਤੇ ਕਾਂਗਰਸ ਦੀ ਹਾਰ ਦਾ ਕਾਰਨ ਬਣਿਆ, ਜਦੋਂਕਿ ਦੁਆਬਾ ਖੇਤਰ ਵਿਚ ਬਸਪਾ ਵੱਲੋਂ ਪ੍ਰਾਪਤ ਕੀਤੀ ਗਈ ਵੋਟ ਵੀ ਕਾਂਗਰਸ ਲਈ ਮਾੜੇ ਨਤੀਜਿਆਂ ਦਾ ਕਾਰਨ ਬਣੀ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਰਾਜ ਵਿਚੋਂ ਸਭ ਤੋਂ ਵੱਡੇ ਫਰਕ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿੱਤੇ, ਜਿਨ੍ਹਾਂ ਨੂੰ 50,246 ਵੋਟ ਪਏ, ਜਦੋਂਕਿ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ 47,581 ਦੇ ਫਰਕ ਨਾਲ ਜਿੱਤ ਕੇ ਦੂਜੇ ਨੰਬਰ 'ਤੇ ਆਏ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਹਲਕੇ ਤੋਂ 42,318 ਵੋਟਾਂ ਨਾਲ ਜਿੱਤ ਕੇ ਤੀਜੇ ਸਥਾਨ 'ਤੇ ਰਹੇ। ਘੱਟ ਵੋਟਾਂ ਨਾਲ ਜਿੱਤਣ ਵਾਲਿਆਂ ਵਿਚ ਫਿਲੌਰ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ ਪ੍ਰਮੁੱਖ ਹਨ ਜੋ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਤੋਂ ਕੇਵਲ 31 ਵੋਟਾਂ ਨਾਲ ਜਿੱਤੇ, ਇਸੇ ਤਰ੍ਹਾਂ ਸ. ਆਦੇਸ਼ ਪ੍ਰਤਾਪ ਸਿੰਘ ਕੈਬਨਿਟ ਮੰਤਰੀ ਆਪਣੇ ਪੱਟੀ ਹਲਕੇ ਤੋਂ ਕੇਵਲ 59 ਵੋਟਾਂ ਨਾਲ ਜਿੱਤੇ। ਨਿਹਾਲ ਸਿੰਘ ਵਾਲਾ ਤੋਂ ਅਕਾਲੀ ਦਲ ਦੀ ਰਾਜਵਿੰਦਰ ਕੌਰ 591 ਵੋਟਾਂ ਦੇ ਫਰਕ ਨਾਲ ਜਿੱਤੀ, ਜਦੋਂਕਿ ਜਗਰਾਉਂ ਤੋਂ ਅਕਾਲੀ ਦਲ ਦੇ ਐਸ.ਆਰ. ਕਲੇਰ ਕਾਂਗਰਸ ਉਮੀਦਵਾਰ ਈਸ਼ਰ ਸਿੰਘ ਮਿਹਰਬਾਨ ਤੋਂ ਕੇਵਲ 206 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਕਰਤਾਰਪੁਰ ਤੋਂ ਅਕਾਲੀ ਦਲ ਦੇ ਸਰਵਣ ਸਿੰਘ ਫ਼ਿਲੌਰ ਚੌਧਰੀ ਜਗਜੀਤ ਸਿੰਘ ਨੂੰ ਹਰਾ ਕੇ 823 ਵੋਟਾਂ ਨਾਲ ਜੇਤੂ ਰਹੇ। ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਤੋਂ ਕੇਵਲ 639 ਵੋਟਾਂ ਨਾਲ ਜਿੱਤੇ, ਜਦੋਂਕਿ ਫਿਰੋਜ਼ਪੁਰ ਦਿਹਾਤੀ ਤੋਂ ਅਕਾਲੀ ਦਲ ਦੇ ਜੋਗਿੰਦਰ ਸਿੰਘ ਜੇਤੂ ਕਾਂਗਰਸ ਉਮੀਦਵਾਰ ਸਤਿਕਾਰ ਕੌਰ ਤੋਂ 162 ਵੋਟਾਂ 'ਤੇ ਚੋਣ ਜਿੱਤੇ। ਸ਼ਤਰਾਣਾ ਤੋਂ ਅਕਾਲੀ ਦਲ ਦੀ ਗੁਰਿੰਦਰ ਕੌਰ ਲੁਬਾ ਕਾਂਗਰਸੀ ਉਮੀਦਵਾਰ ਤੋਂ ਕੇਵਲ 772 ਵੋਟਾਂ ਵੱਧ ਲੈ ਕੇ ਜੇਤੂ ਰਹੀ।
ਚੌਧਰੀ ਭਰਾ ਹਾਰੇ
ਜਲੰਧਰ, (ਜਸਪਾਲ ਸਿੰਘ)-6 ਮਾਰਚ-ਦਹਾਕਿਆਂ ਤੱਕ ਪੰਜਾਬ ਦੀ ਸਿਆਸਤ 'ਤੇ ਛਾਏ ਰਹੇ ਚੌਧਰੀ ਭਰਾਵਾਂ ਚੌਧਰੀ ਜਗਜੀਤ ਸਿੰਘ ਤੇ ਚੌਧਰੀ ਸੰਤੋਖ ਸਿੰਘ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਥੇ ਕਰਤਾਰਪੁਰ ਹਲਕੇ ਤੋਂ ਚੌਧਰੀ ਜਗਜੀਤ ਸਿੰਘ ਨੂੰ ਅਵਿਨਾਸ਼ ਚੰਦਰ ਨੇ ਹਰਾਇਆ ਸੀ, ਉਥੇ ਚੌਧਰੀ ਸੰਤੋਖ ਸਿੰਘ ਨੂੰ ਸ. ਸਰਵਣ ਸਿੰਘ ਫਿਲੌਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਇਸ ਵਾਰ ਸਰਵਣ ਸਿੰਘ ਫਿਲੌਰ ਵੱਲੋਂ ਚੌਧਰੀ ਜਗਜੀਤ ਸਿੰਘ ਨੂੰ 823 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਗਈ ਤੇ ਅਵਿਨਾਸ਼ ਚੰਦਰ ਵਲੋਂ ਉਨ੍ਹਾਂ ਦੇ ਛੋਟੇ ਭਰਾ ਚੌਧਰੀ ਸੰਤੋਖ ਸਿੰਘ ਨੂੰ 31 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਗਿਆ। ਇਥੇ ਹੀ ਬੱਸ ਨਹੀਂ ਦਿੱਗਜ਼ ਕਾਂਗਰਸੀ ਆਗੂ ਅਵਤਾਰ ਹੈਨਰੀ ਨੂੰ ਲਗਾਤਾਰ ਦੋ ਵਾਰ ਭਾਜਪਾ ਉਮੀਦਵਾਰ ਸ੍ਰੀ ਕੇ. ਡੀ. ਭੰਡਾਰੀ ਵਲੋਂ ਹਰਾ ਦੇਣ ਨਾਲ ਜਲੰਧਰ ਦੀ ਰਾਜਨੀਤੀ 'ਚ ਇਨ੍ਹਾਂ ਦਿੱਗਜ਼ ਕਾਂਗਰਸੀ ਆਗੂਆਂ ਦਾ ਭਵਿੱਖ ਵੀ ਇਕ ਤਰ੍ਹਾਂ ਨਾਲ ਡਗਮਗਾ ਗਿਆ ਹੈ।
ਬਾਦਲ ਵੱਲੋਂ ਪੰਜਾਬ ਵਾਸੀਆਂ ਦਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ-ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਬਾਗੋ-ਬਾਗ ਹੁੰਦਿਆਂ ਆਖਿਆ ਕਿ ਮੇਰੇ ਕੋਲ ਸ਼ਬਦ ਨਹੀਂ, ਜਿਨ੍ਹਾਂ  ਨਾਲ ਮੈਂ ਲੋਕਾਂ ਦਾ ਧੰਨਵਾਦ ਕਰ ਸਕਾਂ। ਉਨ੍ਹਾਂ ਆਖਿਆ ਕਿ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਉਣ ਅਤੇ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਸਦਕਾ ਲੋਕਾਂ ਨੇ ਮੁੜ ਸਾਡੇ ਹੱਕ ਵਿਚ ਫਤਵਾ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਸ ਦੀ ਸਖ਼ਤ ਮਿਹਨਤ ਸਦਕਾ ਪਾਰਟੀ ਮੁੜ ਸੱਤਾ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਵੋਟਰਾਂ ਨੇ ਸੂਬੇ ਦੇ ਮਗਰਲੇ 5 ਸਾਲਾਂ ਦੌਰਾਨ ਹੋਏ ਵੱਡੇ ਵਿਕਾਸ, ਲਿਆਂਦੇ ਗਏ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਾ ਨੂੰ ਮਿਲੇ ਸਾਫ-ਸੁਥਰੇ ਪ੍ਰਸ਼ਾਸਨ ਦੇ ਹੱਕ ਵਿਚ ਵੋਟ ਕੀਤਾ ਹੈ ਅਤੇ ਅਜਿਹੀਆਂ ਸ਼ਕਤੀਆਂ ਨੂੰ ਪੂਰਨ ਤੌਰ 'ਤੇ ਰੱਦ ਕੀਤਾ ਹੈ ਜੋ ਸੂਬੇ ਦੇ ਲੋਕਾਂ ਨੂੰ ਮਾਰ-ਧਾੜ ਅਤੇ ਬਦਲਾਖੋਰੀ ਵੱਲ ਧੱਕਣਾ ਚਾਹੁੰਦੀਆਂ ਸਨ।
ਕਾਰਗੁਜ਼ਾਰੀ ਨੂੰ ਫਤਵਾ ਮਿਲਿਆ-ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾਨ ਸ: ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਲੋਕਾਂ ਨੇ ਸਾਡੀ ਕਾਰਗੁਜ਼ਾਰੀ ਨੂੰ ਵੋਟ ਪਾਈ ਹੈ। ਉਨ੍ਹਾਂ ਆਖਿਆ ਕਿ ਲਗਾਤਾਰ ਦੂਸਰੀ ਵਾਰ ਸਾਡੀ ਪਾਰਟੀ ਦਾ ਜਿੱਤਣਾ ਲੋਕਾਂ ਦਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਵਿਚ ਭਰੋਸਾ ਦਾ ਸਬੂਤ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੇ ਹੁਣ ਸਾਡੀ ਜ਼ਿੰਮੇਵਾਰੀ ਵਿਚ ਢੇਰ ਵਾਧਾ ਕਰ ਦਿੱਤਾ ਹੈ, ਜਿਸ ਨੂੰ ਅਸੀਂ ਹਰ ਹੀਲੇ ਨਿਭਾਉਣ ਵਿਚ ਕਸਰ ਬਾਕੀ ਨਹੀਂ ਛੱਡਾਂਗੇ। ਇਸੇ ਦੌਰਾਨ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 'ਅਜੀਤ' ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਸ. ਪ੍ਰਕਾਸ਼ ਸਿੰਘ ਬਾਦਲ ਹੀ ਦੁਬਾਰਾ ਉਮੀਦਵਾਰ ਹੋਣਗੇ ਅਤੇ ਵੀਰਵਾਰ ਪਾਰਟੀ ਵਿਧਾਨਕਾਰਾਂ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਰਿਵਾਇਤੀ ਤੌਰ 'ਤੇ ਚੁਣਨ ਦਾ ਫੈਸਲਾ ਵੀ ਲੈ ਲਿਆ ਜਾਵੇਗਾ।
ਸਪੀਕਰ ਸਮੇਤ 9 ਮੰਤਰੀ ਹਾਰੇ
ਅੱਜ ਐਲਾਨੇ ਗਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬੇਸ਼ੱਕ ਅਕਾਲੀ-ਭਾਜਪਾ ਗਠਜੋੜ ਮੁੜ ਸੱਤਾ 'ਤੇ ਕਾਬਜ਼ ਹੋ ਗਿਆ ਹੈ, ਪਰ ਮੌਜੂਦਾ ਸਰਕਾਰ ਵਿਚ ਵੱਡੇ ਵਿਭਾਗਾਂ ਦੇ ਮੰਤਰੀ ਤੇ ਵਿਧਾਨ ਸਭਾ ਦੇ ਸਪੀਕਰ ਮਾਤ ਖਾ ਗਏ ਹਨ। ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ (ਕਾਦੀਆਂ), ਅਰੁਨੇਸ਼ ਸ਼ਾਕਰ (ਮੁਕੇਰੀਆਂ), ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ (ਸੁਲਤਾਨਪੁਰ ਲੋਧੀ), ਜੇਲ੍ਹ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ (ਆਤਮ ਨਗਰ), ਸਹਿਕਾਰਤਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ (ਖਡੂਰ ਸਾਹਿਬ), ਭਾਜਪਾ ਦੇ ਤੀਕਸ਼ਣ ਸੂਦ (ਹੁਸ਼ਿਆਰਪੁਰ), ਖੇਤੀਬਾੜੀ ਮੰਤਰੀ ਜਥੇਦਾਰ ਸਿੰਘ ਸੁੱਚਾ ਸਿੰਘ ਲੰਗਾਹ (ਫਤਹਿਗੜ੍ਹ ਚੂੜੀਆਂ), ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ (ਡੇਰਾ ਬਾਬਾ ਨਾਨਕ), ਸਿਹਤ ਮੰਤਰੀ ਸਤਪਾਲ ਗੁਸਾਈਂ (ਲੁਧਿਆਣਾ ਕੇਂਦਰੀ) ਹਾਰ ਗਏ।

ਰਾਹੁਲ ਨੇ ਹਾਰ ਦੀ ਜ਼ਿੰਮੇਵਾਰੀ ਕਬੂਲੀ

ਨਵੀਂ ਦਿੱਲੀ, 6 ਮਾਰਚ -ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਸਮਾਜਵਾਦੀ ਪਾਰਟੀ ਦੀ ਜਿੱਤ ਲਈ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਨਹੀਂ ਹੈ ਤੇ ਉਹ ਰਾਜ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਜਾਰੀ ਰਖਣਗੇ। ਇਥੇ ਵਰਨਣਯੋਗ ਹੈ ਕਿ ਰਾਹੁਲ ਗਾਂਧੀ ਨੇ ਰਾਜ ਵਿਚ ਕੋਈ 200 ਤੋਂ ਵਧ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ ਤੇ ਉਨ੍ਹਾਂ ਨੂੰ ਰਾਜ ਵਿਚ ਪਾਰਟੀ ਦੀ ਕਾਰਗੁਜ਼ਾਰੀ ਸੁਧਰਨ ਦੀ ਪੂਰੀ ਆਸ ਸੀ। ਇਸੇ ਦੌਰਾਨ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੇ ਇਹ ਪ੍ਰਵਾਨ ਕਰਦਿਆਂ ਕਿ ਪੰਜਾਬ ਤੇ ਉੱਤਰ ਪ੍ਰਦੇਸ਼ ਵਿਚ ਚੋਣ ਨਤੀਜੇ ਆਸ ਅਨੁਸਾਰ ਨਹੀਂ ਆਏ, ਕਿਹਾ ਹੈ ਕਿ ਚੋਣ ਨਤੀਜੇ ਪਾਰਟੀ ਲਈ ਸਬਕ ਹਨ ਪਰ ਇਨ੍ਹਾਂ ਦਾ ਕੇਂਦਰ ਦੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ 'ਤੇ ਕੋਈ ਅਸਰ ਨਹੀਂ ਪਵੇਗਾ। ਪਾਰਟੀ ਦੇ ਆਗੂ ਰਾਜੀਵ ਸ਼ੁਕਲਾ ਨੇ ਸਵੀਕਾਰ ਕੀਤਾ ਕਿ ਵਿਸ਼ੇਸ਼ ਤੌਰ 'ਤੇ ਪੰਜਾਬ ਵਿਚ ਆਏ ਚੋਣ ਨਤੀਜਿਆਂ ਨੇ ਪਾਰਟੀ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਵਿਚ 70-80 ਸੀਟਾਂ ਮਿਲਣ ਦੀ ਆਸ ਸੀ।
 ਪਰਿਵਾਰ ਦੀਆਂ ਅੱਖਾਂ 'ਚੋਂ 'ਛਲਕੇ ਹੰਝੂ'
ਪਟਿਆਲਾ-ਨਤੀਜਿਆਂ ਤੋਂ ਪਹਿਲਾਂ ਜਿਸ ਤਰ੍ਹਾਂ ਮੋਤੀ ਮਹਿਲ ਵਿਚ ਰੌਣਕ ਵਧੀ ਹੋਈ ਸੀ, ਨਤੀਜੇ ਐਲਾਨ ਹੋਣ ਤੋਂ ਬਾਅਦ ਉਸ ਦੇ ਬਿਲਕੁਲ ਉਲਟ ਦਿਖਾਈ ਦਿੱਤਾ। ਬੇਸ਼ੱਕ ਕੈ. ਅਮਰਿੰਦਰ ਸਿੰਘ 42 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕਰਨ ਵਿਚ ਸਫਲ ਰਹੇ ਪਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਹੋਣ ਅਤੇ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਦੀ ਹਾਰ ਕਾਰਨ ਮੋਤੀ ਮਹਿਲ ਵਿਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਕੋਈ ਵੀ ਵੱਡਾ ਲੀਡਰ ਇਥੋਂ ਤੱਕ ਕਿ ਸ਼ਹਿਰੀ ਵਰਕਰ ਮੋਤੀ ਮਹਿਲ ਵਿਚ ਦਿਖਾਈ ਨਹੀਂ ਦਿੱਤਾ। ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਬੇਹੱਦ ਦੁਖੀ ਹਾਲ ਵਿਚ ਦਿਖਾਈ ਦਿੱਤੇ। ਉੁਨ੍ਹਾਂ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਅਤੇ ਯੁਵਰਾਜ ਰਣਇੰਦਰ ਸਿੰਘ ਦੀ ਧਰਮ-ਪਤਨੀ ਬੀਬੀ ਰੇਸ਼ਮਾ ਕਾਫੀ ਮਾਯੂਸ ਦਿਖਾਈ ਦਿੱਤੀਆਂ। ਇਥੋਂ ਤੱਕ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਤੱਕ ਛਲਕਦੇ ਦਿਖਾਈ ਦਿੱਤੇ। ਮਹਾਰਾਣੀ ਪ੍ਰਨੀਤ ਕੌਰ ਇਸ ਵਾਰ ਹਾਈਕਮਾਂਡ ਕੋਲ ਅੜ ਕੇ ਆਪਣੇ ਸਪੁੱਤਰ ਲਈ ਹਲਕਾ ਸਮਾਣਾ ਦੀ ਟਿਕਟ ਲੈ ਕੇ ਆਏ ਸਨ। ਇਸ ਦਾ ਕਾਰਨ ਇਹ ਸੀ ਕਿ ਰਣਇੰਦਰ ਸਿੰਘ 2009 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਕਰਾਰੀ ਹਾਰ ਹਾਰ ਚੁੱਕੇ ਸਨ। ਆਪਣੇ ਸਪੁੱਤਰ ਰਣਇੰਦਰ ਸਿੰਘ ਨੂੰ ਰਾਜਨੀਤੀ ਦੀ ਪਟੜੀ 'ਤੇ ਚੜ੍ਹਾਉੁਣ ਲਈ ਪ੍ਰਨੀਤ ਕੌਰ ਉੁਨ੍ਹਾਂ ਨੂੰ ਵਿਧਾਨ ਸਭਾ ਵਿਚ ਪਹੁੰਚਾਉੁਣਾ ਚਾਹੁੰਦੀ ਸੀ ਪਰ ਸ਼ਾਇਦ ਹਲੇ ਯੁਵਰਾਜ ਦੀ ਕਿਸਮਤ ਸਾਥ ਦਿੰਦੀ ਦਿਖਾਈ ਨਹੀਂ ਦੇ ਰਹੀ।
 ਪੰਜਾਬ 'ਚ ਹਾਰ ਦਾ ਕਾਰਨ ਪੀ.ਪੀ.ਪੀ : ਸੋਨੀਆ
ਨਵੀਂ ਦਿੱਲੀ : ਕਾਂਗਰਸ ਪ੍ਰਦਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਸਣੇ 5 ਸੂਬਿਆਂ 'ਚ ਵਿਧਾਨਸਭਾ ਚੋਣ ਨਕੀਜਿਆਂ ਅਤੇ ਇਨ੍ਹਾਂ ਦੇ ਕਾਰਨਾ 'ਤੇ ਚਰਚਾ ਕਰਨ ਲਈ ਅੱਜ ਪਾਰਟੀ ਮਹਾਸਕੱਤਰਾਂ ਅਤੇ ਦੂਜੇ ਉੱਚ ਅਧਿਕਾਰੀਆਂ ਦੀ ਬੈਠਕ ਕੀਤੀ।
ਸੋਨੀਆ ਨੇ ਇਥੇ ਸਰਵ ਭਾਰਤੀ ਕਾਂਗਰਸ ਕਮੇਟੀ ਦਫਤਰ 'ਚ ਉਕਤ ਨਾਲ ਮੁਲਾਕਾਤ ਕੀਤੀ ਅਤੇ 5 ਸੂਬਿਆਂ ਦੀ ਚੋਣਾਂ ਦੇ ਨਤੀਜਿਆਂ 'ਤੇ ਚਰਚਾ ਕੀਤੀ। ਉੱਤਰ ਪ੍ਰਦੇਸ਼ 'ਚ ਜਬਰਦਸਤ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਕਾਂਗਰਸ ਪਾਰਟੀ ਮਹਾਸਕੱਤਰ ਰਾਹੁਲ ਗਾਂਧੀ ਇਸ ਬੈਠਕ ਤੋਂ ਦੂਰ ਰਿਹੇ। ਕਾਂਗਰਸ ਮਹਾਸਕੱਤਰ ਅਤੇ ਉਤਰ ਪ੍ਰਦੇਸ਼ ਦੇ ਪ੍ਰਭਾਵੀ ਦਿਗਵਿਜੇ ਸਿੰਘ, ਉੱਤਰਾਖੰਡ ਦੇ ਪ੍ਰਭਾਵੀ ਚੌਧਰੀ ਵਿਰੇਂਦਰ ਸਿੰਘ, ਪੰਜਾਬ ਦੇ ਪ੍ਰਭਾਵੀ ਗੁਲਚੈਨ ਸਿੰਘ ਚਾੜਕ, ਗੋਆ ਦੇ ਪ੍ਰਭਾਵੀ ਜਗਮੀਤ ਸਿੰਘ ਬਰਾੜ ਅਤੇ ਮਣੀਪੁਰ ਦੇ ਪ੍ਰਭਾਵੀ ਲੁਈਜਿਨਹੋ ਫਲੋਰੀਉ ਸੋਨੀਆ ਨਾਲ ਬੈਠਕ 'ਚ ਮੌਜੂਦ ਸਨ।
ਬੈਠਕ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਲ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ 5 ਸੂਬਿਆਂ 'ਚ ਹਾਰ ਵੱਖ-ਵੱਖ ਕਾਰਨ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੰਜਬ 'ਚ ਕਾਂਗਰਸ ਦੀ ਹਾਰ ਦਾ ਕਾਰਨ ਮਨਪ੍ਰਤੀ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਹੈ। ਯੂ.ਪੀ. 'ਚ ਕਾਂਗਰਸ ਦੀ ਹਾਰ ਦਾ ਕਾਰਨ ਗਲਤ ਉਮੀਦਵਾਰਾਂ ਦੀ ਚੋਣ ਦੇ ਨਾਲ-ਨਾਲ ਲੋਕਾਂ ਵਲੋਂ ਬਸਪਾ ਤੋਂ ਬਾਅਦ ਸਪਾ ਨੂੰ ਬਦਲ ਦੇ ਰੂਪ 'ਚ ਦੇਖਣਾ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗਾਈ ਵੀ ਹਾਰ ਦਾ ਇਕ ਕਾਰਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਉਤਰਖੰਡ 'ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।
 ਪੰਜਾਬ ਚੋਣ ਨਤੀਜਿਆਂ ਤੋਂ ਪ੍ਰਭਾਵਿਤ ਹੋਵੇਗਾ ਹਰਿਆਣਾ
ਹਿਸਾਰ- ਪੰਜਾਬ ਵਿਚ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਨੂੰ ਬਹੁਮਤ ਹਾਸਿਲ ਹੋਣ ਦੇ ਬਾਅਦ ਇਸ ਦਾ ਪ੍ਰਭਾਵ ਗੁਆਂਢੀ ਰਾਜ ਹਰਿਆਣਾ 'ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ ਅਤੇ ਨਤੀਜਿਆਂ ਦੇ ਬਾਅਦ ਇੱਥੇ ਵੀ ਰਾਜਨੀਤਕ ਹਲਚਲ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਚੋਣ ਨਤੀਜਿਆਂ ਨੇ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦਰਮਿਆਨ ਜ਼ਬਰਦਸਤ ਨਿਰਾਸ਼ਾ ਪੈਦਾ ਕਰ ਦਿੱਤੀ ਹੈ।
ਉੱਥੇ ਹੀ ਇਹ ਨਤੀਜੇ ਯਕੀਨੀ ਤੌਰ 'ਤੇ ਹਰਿਆਣਾ ਦੇ ਮੁੱਖ ਵਿਰੋਧੀ ਧਿਰ ਇਨੈਲੋ ਦੇ ਨੇਤਾਵਾਂ ਅਤੇ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਕਰ ਦਿੱਤਾ ਹੈ। ਇਨੈਲੋ ਦੇ ਨਾਲ-ਨਾਲ ਸੂਬੇ ਦੇ ਭਾਜਪਾ ਨੇਤਾਵਾਂ ਵਿਚ ਵੀ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਪੰਜਾਬ ਵਿਚ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੈ, ਜਦੋਂ ਕਿ ਹਰਿਆਣਾ ਵਿਚ ਭਾਜਪਾ ਦਾ ਗਠਜੋੜ ਹਜਕਾਂ ਨਾਲ ਹੈ ਪਰ ਫਿਰ ਵੀ ਬਾਦਲ ਅਤੇ ਚੌਟਾਲਾ ਪਰਿਵਾਰ ਦੇ ਰਿਸ਼ਤੇ ਆਪਸ ਵਿਚ ਕਾਫੀ ਗਹਿਰੇ ਹਨ। ਖੁਦ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵਾਂ ਬੇਟਿਆਂ ਸਮੇਤ ਪਾਰਟੀ ਦੇ ਅਨੇਕ ਵੱਡੇ ਨੇਤਾਵਾਂ ਨੇ ਵੀ ਅਕਾਲੀ ਦਲ ਬਾਦਲ ਲਈ ਜਮ ਕੇ ਚੋਣ ਪ੍ਰਚਾਰ ਕੀਤਾ ਸੀ। ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਰਾਜਨੀਤੀ ਤੋਂ ਉੱਪਰ ਉੱਠ ਕੇ ਚੌਟਾਲਾ ਪਰਿਵਾਰ ਦਾ ਸਾਥ ਦਿੱਤਾ ਹੈ।
ਹੁਣ ਜਦੋਂ ਕਿ ਪੰਜਾਬ ਵਿਚ ਦੋਬਾਰਾ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਜਿਹੇ ਵਿਚ ਇਨੈਲੋ ਦੇ ਨਾਲ-ਨਾਲ ਸੂਬਾਈ ਭਾਜਪਾ ਨੇਤਾਵਾਂ ਵਿਚ ਵੀ ਖੁਸ਼ੀ ਆਲਮ ਹੈ। ਕੁਲ ਮਿਲਾ ਕੇ ਪੰਜਾਬ ਦੇ ਚੋਣ ਨਤੀਜਿਆਂ ਨੇ ਗੁਆਂਢੀ ਸੂਬੇ ਹਰਿਆਣਾ ਦੇ ਕਾਂਗਰਸੀਆਂ ਵਿਚ ਨਿਰਾਸ਼ਾ ਪੈਦਾ ਕੀਤੀ ਹੈ। ਦੂਸਰੇ ਪਾਸੇ ਇਨੈਲੋ ਤੇ ਭਾਜਪਾ ਨੇਤਾਵਾਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ।

ਖਾਲਸਾਈ ਜਾਹੋ ਜਲਾਲ ਨਾਲ ਅਨੰਦਪੁਰ ਸਾਹਿਬ ਹੋਲਾ ਮਹੱਲਾ ਆਰੰਭ

ਗੁ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਕੀਤੀ ਗਈ ਦੀਪਮਾਲਾ
 ਦਾ ਮਨਮੋਹਕ ਦ੍ਰਿਸ਼।
ਅਨੰਦਪੁਰ ਸਾਹਿਬ, 6 ਮਾਰਚ -ਖਾਲਸੇ ਦੇ ਬੋਲਬਾਲੇ ਬਹਾਦਰੀ, ਬੁਲੰਦੀਆਂ ਆਦਿ ਦਾ ਤਿਉਹਾਰ ਹੋਲਾ ਮਹੱਲਾ ਜੋ ਅਨੰਦਪੁਰ ਸਾਹਿਬ ਵਿਖੇ 7, 8, 9 ਮਾਰਚ ਨੂੰ ਪੂਰਨ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਕੱਲ੍ਹ ਅਨੰਦਪੁਰ ਸਾਹਿਬ ਵਿਖੇ ਆਰੰਭ ਹੋਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 7 ਮਾਰਚ ਨੂੰ ਸਵੇਰੇ 9 ਵਜੇ ਪੂਰਨ ਗੁਰਸਿੱਖ ਮਰਿਆਦਾ ਨਾਲ ਅਖੰਡ ਪਾਠ ਅਰੰਭ ਹੋਵੇਗਾ। ਇਹ ਜਾਣਕਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ: ਗਿਆਨੀ ਤਰਲੋਚਨ ਸਿੰਘ, ਮੈਨੇਜਰ ਜਵਾਹਰ ਸਿਘ, ਵਧੀਕ ਮੈਨੇਜਰ ਰਣਬੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਅਖੰਡ ਪਾਠ ਦੇ ਆਰੰਭ ਹੋਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਦੇ ਪਿਛਲੇ ਪਾਸੇ ਗਰਾਊਂਡ ਵਿਚ ਪਿਛਲੇ ਸਾਲ ਦੀ ਤਰ੍ਹਾਂ ਗਤਕੇ ਮੁਕਾਬਲੇ ਸਵੇਰੇ 10 ਵਜੇ ਕਰਾਏ ਜਾਣਗੇ। ਗਤਕੇ ਦੀਆਂ ਦੋਵੇਂ ਫੈਡਰੇਸ਼ਨਾਂ ਦੇ ਜਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਚੁੱਕੇ ਹਨ। ਇਸ ਮੌਕੇ ਸਿੰਘ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ, ਪ੍ਰਿੰ: ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਸ: ਦਿਲਜੀਤ ਸਿੰਘ ਭਿੰਡਰ ਆਦਿ ਕਈ ਸ਼੍ਰੋਮਣੀ ਕਮੇਟੀ ਮੈਂਬਰ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਚੇਚੇ ਤੌਰ 'ਤੇ ਪੁੱਜ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ, ਡਾ: ਦਲਜੀਤ ਸਿੰਘ ਚੀਮਾ ਮੁੱਖ ਸਲਾਹਕਾਰ, ਸ੍ਰੀ ਮਦਨ ਮੋਹਨ ਮਿੱਤਲ ਆਦਿ ਕਈ ਅਕਾਲੀ-ਭਾਜਪਾ ਦੇ ਜਿੱਤੇ ਉਮੀਦਵਾਰ ਵੀ ਪੁੱਜ ਰਹੇ ਹਨ। ਇਸ ਤੋਂ ਇਲਾਵਾ ਖਾਲਸਾ ਸਕੂਲ ਵਿਖੇ ਹੋਲਾ ਮਹੱਲਾ ਸਰਕਲ ਕਬੱਡੀ ਮੁਕਾਬਲੇ ਹੋਣਗੇ, ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਹ ਕਬੱਡੀ ਮੁਕਾਬਲੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੁਪਹਿਰ ਇਕ ਵਜੇ ਮਾਤਾ ਨਾਨਕੀ ਨਿਵਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੀ ਪੁਸਤਕ ਅਤੇ ਉਸ ਦਾ ਅੰਗਰੇਜ਼ੀ ਵਿਚ ਕੀਤਾ ਤਰਜਮਾ ਵਾਲੀ ਪੁਸਤਕ ਵੀ ਰਿਲੀਜ਼ ਕਰਨਗੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਮਿਸ਼ਨਰੀ ਕਾਲਜ ਵੱਲੋਂ ਵੱਖ-ਵੱਖ ਥਾਵਾਂ 'ਤੇ ਸਿੱਖ ਲਿਟਰੇਚਰ ਦੇ ਸਟਾਲ ਲਗਾਏ ਜਾ ਰਹੇ ਹਨ। ਇਸ ਤੋਂ ਬਿਨਾਂ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ ਵਿਚ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਗੁਰੂ ਸਾਹਿਬਾਨ ਵੱਲੋਂ ਦੱਸੀ ਜੀਵਨ ਦੀ ਜਾਂਚ ਮੁਤਾਬਿਕ ਜੀਵਨ ਜਿਊਣ ਦੀ ਪ੍ਰੇਰਨਾ ਦੇਣਾ, ਪਤਿਤਪੁਣਾ ਨਸ਼ਿਆਂ ਤਿਆਗਣ, ਭੇਖੀ, ਪਾਖੰਡੀ ਸੰਤਾਂ ਬਾਬਿਆਂ ਦੇ ਮਗਰ ਲੱਗਣ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਗਈ ਹੈ। ਅਨੰਦਪੁਰ ਸਾਹਿਬ ਦੇ ਸਾਰੇ ਗੁਰਦੁਆਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ, ਗੁ: ਸੀਸ ਗੰਜ ਸਾਹਿਬ, ਗੁ: ਭੌਰਾ ਸਾਹਿਬ, ਗੁ: ਹੋਲਗੜ੍ਹ, ਗੁ: ਕਿਲ੍ਹਾ ਲੋਹਗੜ੍ਹ, ਕਿਲ੍ਹਾ ਤਾਰਾਗੜ੍ਹ ਆਦਿ ਗੁਰਦੁਆਰਿਆਂ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਗਈ ਹੈ। ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੀਆਂ ਸਾਰੀਆਂ ਸੜਕਾਂ 'ਤੇ ਵੱਖ-ਵੱਖ ਪਿੰਡਾਂ ਵੱਲੋਂ ਸੰਗਤਾਂ ਲਈ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਹੋਏ ਹਨ।
ਭਾਵੇਂ ਮੇਲਾ ਅੱਜ ਸ਼ੁਰੂ ਹੋਣਾ ਹੈ, ਲੇਕਿਨ ਸਵੇਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਿਆਂ ਵਿਚ ਨਤਮਸਤਕ ਹੋ ਰਹੀਆਂ ਹਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸੰਗਤਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਪੁਲਿਸ ਵੱਲੋਂ ਪੂਰੀ ਚੌਕਸੀ ਰੱਖੀ ਗਈ ਹੈ। ਰੋਪੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਗੋਪਾਲ ਕ੍ਰਿਸ਼ਨ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਜਤਿੰਦਰ ਸਿੰਘ ਔਲਖ, ਐਸ. ਡੀ. ਐਮ.-ਕਮ-ਮੇਲਾ ਅਫਸਰ ਹਰਗੁਣਜੀਤ ਕੌਰ, ਉਪ ਪੁਲਿਸ ਕਪਤਾਨ ਸ: ਹਰਪ੍ਰੀਤ ਸਿੰਘ ਮੰਡੇਰ, ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਆਦਿ ਅਧਿਕਾਰੀਆਂ ਨੇ ਸਾਰੇ ਮੇਲੇ 'ਤੇ ਪੂਰਨ ਨਿਗ੍ਹਾ ਰੱਖੀ ਹੋਈ ਹੈ। ਇਹ ਵੀ ਜਾਣਕਾਰੀ 'ਚ ਆਇਆ ਕਿ ਕੁਝ ਨੌਜਵਾਨ ਮੋਟਰ ਸਾਈਕਲਾਂ ਦੇ ਸਇਲੈਂਸਰ ਲਾਹ ਕੇ ਸ਼ੋਰ ਪ੍ਰਦੂਸ਼ਣ ਕਰ ਰਹੇ ਹਨ। ਇਨ੍ਹਾਂ ਨੂੰ ਰੋਕਣ ਦੀ ਵੱਡੀ ਲੋੜ ਹੈ। ਸ਼ਰਧਾਲੂਆਂ ਲਈ ਮੰਗਤੇ ਵੀ ਸਮੱਸਿਆ ਬਣੇ ਹੋਏ ਹਨ, ਪਕੌੜਿਆਂ ਦੀ ਆੜ ਵਿਚ ਕੁਝ ਦੁਕਾਨਦਾਰਾਂ ਵੱਲੋਂ ਭੰਗ ਦੇ ਪਕੌੜੇ ਵੇਚੇ ਜਾਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਬੁਰਾਈਆਂ ਦਾ ਹੱਲ ਕਰੇ।
ਭਾਰਤੀ ਤੇ ਅਮਰੀਕੀ ਫ਼ੌਜੀ ਵੱਲੋਂ ਰਾਜਸਥਾਨ
'ਚ ਪਹਿਲੀ ਵਾਰ ਸਾਂਝੀਆਂ ਮਸ਼ਕਾਂ ਸ਼ੁਰੂ

ਰਾਜਸਥਾਨ ਦੇ ਮਹਾਜਾਨ ਖੇਤਰ ਵਿਚ ਭਾਰਤੀ ਅਤੇ
ਅਮਰੀਕੀ ਫ਼ੌਜ ਸਾਂਝੀ ਮਸ਼ਕ ਮੌਕੇ।
ਬਠਿੰਡਾ, 6 ਮਾਰਚ -ਭਾਰਤੀ ਅਤੇ ਅਮਰੀਕੀ ਫ਼ੌਜ ਵੱਲੋਂ ਪਹਿਲੀ ਵਾਰ ਇਕੱਠਿਆਂ ਮਿਲ ਕੇ ਰਾਜਸਥਾਨ ਦੇ ਮਹਾਜਾਨ ਖੇਤਰ 'ਚ ਫੌਜੀ ਮਸ਼ਕਾਂ ਦੀ ਅੱਜ ਸ਼ੂਰੂਆਤ ਕੀਤੀ ਗਈ। ਰਾਜਸਥਾਨ ਦੇ ਮਾਰੂਥਲੀ ਖੇਤਰ ਮਹਾਜਾਨ ਵਿਖੇ ਸ਼ੁਰੂ ਹੋਏ ਸਾਲ 2011-12 ਦੇ ਯੁੱਧ ਅਭਿਆਸ ਪ੍ਰੋਗਰਾਮ ਤਹਿਤ ਦੋਵੇ ਦੇਸ਼ਾਂ ਦੀ ਫ਼ੌਜ ਨਵੀਂ ਤਕਨਾਲੋਜੀ ਦੇ ਸਾਜੋ ਸਾਮਾਨ ਅਤੇ ਹਥਿਆਰਾਂ ਨਾਲ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਨਿਪਟਣ ਦੀ ਸਾਂਝੀ ਸਿਖਲਾਈ ਲੈਣਗੀਆਂ। ਅਮਰੀਕੀ ਫ਼ੌਜ ਦੀ ਟੁੱਕੜੀ ਦੀ ਕਮਾਂਡ ਕਰਨਲ ਜੇ. ਰੌਥ ਕਮਾਂਡਰ ਸੈਕਿੰਡ ਇੰਜੀਨਿਅਰ ਬ੍ਰਿਗੇਡ ਯੂ. ਐੱਸ. ਆਰਮੀ ਕਰ ਰਹੇ ਹਨ। ਜਦਕਿ ਬ੍ਰਿਗੇਡੀਅਰ ਬੀ. ਐੱਸ. ਧਨੋਆ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕਰ ਰਹੇ ਹਨ। ਦੋ ਹਫਤਿਆਂ ਦੇ ਇਸ ਜੰਗੀ ਅਭਿਆਸ ਦੌਰਾਨ ਸੈਨਿਕ ਕਠਿਨ ਪ੍ਰਸਥਿਤੀਆਂ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਕਾਰਜਾਂ ਦਾ ਅਭਿਆਸ ਕਰਨਗੇ।
ਦਸਵੀਂ ਪਹਿਲੇ ਸਮੈਸਟਰ ਪ੍ਰੀਖਿਆ ਦੇ ਫੇਲ੍ਹ
ਪ੍ਰੀਖਿਆਰਥੀਆਂ ਲਈ ਵਿਸ਼ੇਸ਼ ਮੌਕਾ
ਅਜੀਤਗੜ੍ਹ, 6 ਮਾਰਚ -ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਦਸਵੀਂ ਮਾਰਚ -2010 ਵਿੱਚ ਦਾਖਲ ਹੋਏ ਵਿਦਿਆਰਥੀ ਜੋ ਸਮੈਸਟਰ-1 ਪ੍ਰੀਖਿਆ ਦੇ ਮਿਲੇ ਦੋ ਮੌਕਿਆਂ ਵਿੱਚ ਪ੍ਰੀਖਿਆ ਪਾਸ ਨਹੀਂ ਕਰ ਸਕੇ ਉਨ੍ਹਾਂ ਪ੍ਰੀਖਿਆਰਥੀਆਂ ਨੂੰ ਸਮੈਸਟਰ-1 ਪਾਸ ਕਰਨ ਲਈ ਮਾਰਚ 2012 ਵਿੱਚ ਬੋਰਡ ਵੱਲੋਂ ਇੱਕ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ। ਅਜਿਹਾ ਵਿਸ਼ੇਸ਼ ਮੌਕਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ 11ਵੀਂ ਸ਼੍ਰੇਣੀ ਦੀ ਮਾਰਚ-2012 ਦੇ ਸਮੈਸਟਰ-2 ਦੀ ਪ੍ਰੀਖਿਆ ਸਕੂਲ ਵੱਲੋਂ ਲੈ ਲਈ ਜਾਵੇ ਅਤੇ ਸਬੰਧਿਤ ਵਿਦਿਆਰਥੀਆਂ ਦੀ ਦਸਵੀਂ ਦੀ ਪ੍ਰੀਖਿਆ ਦੇ ਵਿਸ਼ੇਸ਼ ਮੌਕੇ ਦਾ ਨਤੀਜਾ ਪਾਸ ਐਲਾਨ ਹੋਣ 'ਤੇ ਹੀ ਉਸ ਦਾ 11ਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਜਾਵੇ।

ਨਹਿਰ 'ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ
ਫ਼ਤਹਿਗੜ੍ਹ ਸਾਹਿਬ, 6 ਮਾਰਚ  - ਬੀਤੀ ਰਾਤ ਨਜ਼ਦੀਕੀ ਪਿੰਡ ਸਾਨੀਪੁਰ ਨੇੜਿਉਂ ਲੰਘਦੀ ਨਰਵਾਣਾ ਨਹਿਰ 'ਚ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਰਹਿੰਦ ਥਾਣੇ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9.30 ਵਜੇ ਦੇ ਕਰੀਬ ਬਬਨੇਸ਼ ਉਰਫ਼ ਬਾਨੂ (21) ਪੁੱਤਰ ਸੰਜੀਵ ਪੁਰੀ ਵਾਸੀ ਸਰਹਿੰਦ ਮੰਡੀ ਘਰੇਲੂ ਝਗੜੇ ਕਾਰਨ ਘਰੋਂ ਨਾਰਾਜ਼ ਹੋ ਕੇ ਚਲਿਆ ਗਿਆ ਅਤੇ ਉਸ ਨੇ ਸਾਨੀਪੁਰ ਨੇੜਿਉਂ ਲੰਘਦੀ ਨਰਵਾਣਾ ਨਹਿਰ 'ਚ ਛਾਲ ਮਾਰ ਦਿੱਤੀ। ਜਦੋਂ ਉਸ ਨੂੰ ਅਰਵਿੰਦਰ ਪਾਲ (21) ਪੁੱਤਰ ਰਜ਼ੇਸਪਾਲ ਵਾਸੀ ਸਰਹਿੰਦ ਮੰਡੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹਿਰ 'ਚ ਡੁੱਬ ਗਿਆ।
ਖੂੰਖਾਰ ਕੁੱਤਿਆਂ ਨੇ ਜਿਉਂਦੇ ਵਿਅਕਤੀ ਨੂੰ ਨੋਚ ਨੋਚ ਕੇ ਖਾਧਾ
ਠੱਠੀ ਭਾਈ, 6 ਮਾਰਚ-ਇਥੋਂ ਦੋ ਕਿਲੋਮੀਟਰ ਦੀ ਦੂਰੀ ਤੇ ਪਿੰਡ ਸੇਖਾ ਕਲਾਂ ਦੇ ਖੇਤਾਂ ਵਿਚ ਬਣੀ ਸ਼ਰਾਬ ਦੇ ਚੜ੍ਹਾਵੇ ਵਾਲੀ ਸਮਾਧ ਬਾਬਾ ਰੁੱਖੜ ਦਾਸ ਦੇ ਸਥਾਨ ਤੋਂ ਬੀਤੀ ਰਾਤ ਜ਼ਿਆਦਾ ਸ਼ਰਾਬ ਪੀ ਕੇ ਘਰ ਆ ਰਹੇ ਪਿੰਡ ਠੱਠੀ ਭਾਈ ਦੇ ਇਕ ਵਿਅਕਤੀ ਨੂੰ ਅਵਾਰਾ ਖੂੰਖਾਰ ਕੁੱਤਿਆਂ ਨੇ ਜਿਉਂਦੇ ਨੂੰ ਹੀ ਨੋਚ ਨੋਚ ਕੇ ਖਾ ਲਿਆ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਉਰਫ ਨਿਕੜਾ ਪੁੱਤਰ ਬੂਟਾ ਸਿੰਘ ਵਾਸੀ ਠੱਠੀ ਭਾਈ ਅਕਸਰ ਇਸ ਸ਼ਰਾਬ ਚੜ੍ਹਾਵੇ ਵਾਲੇ ਸਥਾਨ 'ਤੇ ਸ਼ਰਾਬ ਪੀਣ ਜਾਇਆ ਕਰਦਾ ਸੀ। ਬੀਤੀ ਰਾਤ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਇਸ ਸਥਾਨ 'ਤੇ ਜਾ ਕੇ ਸ਼ਰਾਬ ਜ਼ਿਆਦਾ ਪੀ ਗਿਆ ਅਤੇ ਰਸਤੇ ਵਿਚ ਹੀ ਡਿੱਗ ਪਿਆ। ਇਥੇ ਘੁੰਮਦੇ ਅਵਾਰਾ ਕੁੱਤਿਆਂ ਨੇ ਉਸ ਦੇ ਸਿਰ, ਗਰਦਨ ਅਤੇ ਹੋਰ ਅੰਗਾਂ ਨੂੰ ਬੁਰੀ ਤਰ੍ਹਾਂ ਨੋਚਿਆ। ਜਿਸ ਦਾ ਅੱਜ ਸਵੇਰੇ ਕੁੱਝ ਲੋਕਾਂ ਨੂੰ ਪਤਾ ਲੱਗਣ 'ਤੇ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਜਦ ਘਰ ਵਾਲਿਆਂ ਨੇ ਨਿਕੜਾ ਸਿੰਘ ਨੂੰ ਜਾ ਕੇ ਵੇਖਿਆ ਤਾਂ ਉਸ ਦੇ ਅਜੇ ਸਾਹ ਚੱਲ ਰਹੇ ਸਨ ਜਿਸ ਨੂੰ ਇਲਾਜ ਲਈ ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ ਲਈ ਲਿਜਾਇਆ ਜਾ ਰਿਹਾ ਸੀ ਕਿ ਉਸ ਨੇ ਦਮ ਤੋੜ ਦਿੱਤਾ।
ਚੋਣ ਨਤੀਜਿਆਂ ਨੇ ਡੇਰਾਵਾਦ ਦੀ ਅਖੌਤੀ ਸ਼ਕਤੀ
 ਦੀਆਂ ਚੂਲਾਂ ਢਿੱਲੀਆਂ ਕੀਤੀਆਂ
ਬੱਧਨੀ ਕਲਾਂ, 6 ਮਾਰਚ )-ਅੱਜ ਪੰਜਾਬ ਵਿਧਾਨ ਸਭਾ ਦੇ ਆਏ ਚੋਣ ਨਤੀਜਿਆਂ ਨੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਆਸਾਂ 'ਤੇ ਪਾਣੀ ਫੇਰਨ ਦੇ ਨਾਲ ਨਾਲ ਡੇਰਾਵਾਦ ਦੀ ਅਖੌਤੀ ਸ਼ਕਤੀ ਦੀਆਂ ਚੂਲਾਂ ਢਿੱਲੀਆਂ ਕਰਕੇ ਰੱਖ ਦਿੱਤੀਆਂ ਹਨ। ਇਨ੍ਹਾਂ ਚੋਣਾਂ ਵਿਚ ਡੇਰੇ ਦਾ ਸਮੱਰਥਨ ਪ੍ਰਾਪਤ ਕਰਨ ਵਾਲੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੂੰ ਜਿਥੇ ਚੋਣ ਹਾਰ ਕੇ ਮੂੰਹ ਦੀ ਖਾਣੀ ਪਈ ਉਥੇ ਜਥੇਦਾਰ ਤੋਤਾ ਸਿੰਘ ਵਰਗੇ ਕਈ ਉਮੀਦਵਾਰਾਂ ਨੇ ਡੇਰੇ ਅੱਗੇ ਝੁਕਣ ਤੋਂ ਇਨਕਾਰ ਕਰਨ ਦੇ ਬਾਵਜੂਦ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵੱਲੋਂ ਵੋਟ ਸਮੱਰਥਨ ਲਈ ਡੇਰੇ ਦੇ ਮੁਖੀ ਦੇ ਦਰਬਾਰ ਕੀਤੀ ਪੁਕਾਰ ਕਾਰਨ ਮਿਲੇ ਸਮਰਥਨ ਦੇ ਬਾਵਜੂਦ ਅਕਾਲੀ ਦਲ ਬਾਦਲ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲੈ ਗਿਆ। ਹੋਰ ਤਾਂ ਹੋਰ ਮਹਾਂਰਾਣੀ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਵੱਲੋਂ ਡੇਰੇ 'ਤੇ ਮਾਰੇ ਗੇੜੇ ਸਗੋਂ ਪੁੱਠੇ ਹੀ ਪੈ ਗਏ ਤੇ ਸਿੱਖ ਵੋਟਰਾਂ ਦੀ ਨਰਾਜ਼ਗੀ ਸੇਹੜਨ ਕਾਰਨ ਕਾਂਗਰਸ ਸਮਾਣਾ ਸੀਟ ਵੀ 6 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਈ। ਦੂਜੇ ਪਾਸੇ ਭਾਵੇਂ ਮਨਪ੍ਰੀਤ ਸਿੰਘ ਬਾਦਲ ਸਮੇਤ ਉਨ੍ਹਾਂ ਦੀ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੇ ਵੋਟ ਸਮਰਥਨ ਖਾਤਰ ਡੇਰੇ ਵਿਚ ਅਨੇਕਾਂ ਗੇੜੇ ਮਾਰੇ ਅਤੇ ਸੂਤਰਾਂ ਅਨੁਸਾਰ ਕਈ ਹਲਕਿਆਂ ਵਿਚ ਡੇਰੇਦਾਰ ਵੱਲੋਂ ਕੀਤੀ ਹਮਾਇਤ ਦੇ ਬਾਵਜੂਦ ਕੁੱਝ ਹੱਥ ਪੱਲੇ ਨਾ ਆਇਆ। ਹੋਰ ਤਾਂ ਹੋਰ ਖੁਦ ਮਨਪ੍ਰੀਤ ਬਾਦਲ ਦੋ ਥਾਵਾਂ ਤੋਂ ਚੋਣਾਂ ਲੜਨ ਦੇ ਬਾਵਜੂਦ ਅਸਫਲ ਰਿਹਾ ਤੇ ਉਨ੍ਹਾਂ ਦਾ ਪਿਤਾ ਲੰਬੀ ਹਲਕੇ ਵਿਚੋਂ ਤਿੰਨਾਂ ਬਾਦਲਾਂ ਵਿਚੋਂ ਫਾਂਡੀ ਰਿਹਾ। ਜਗਮੀਤ ਸਿੰਘ ਬਰਾੜ ਵੱਲੋਂ ਡੇਰੇ ਦੀਆਂ ਲਾਈਆਂ ਫੇਰੀਆਂ ਸਿੱਖ ਵੋਟਰਾਂ ਦੀਆਂ ਅੱਖਾਂ ਵਿਚ ਰੜਕਣ ਕਾਰਨ ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ। ਡੇਰੇਦਾਰਾਂ ਦੀਆਂ ਅੱਖਾਂ ਵਿਚ ਰੜਕਣ ਵਾਲਾ ਤਲਵੰਡੀ ਸਾਬੋ ਦਾ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਲਗਾਤਾਰ ਤੀਸਰੀ ਵਾਰੀ ਜਿੱਤ ਹਾਸਲ ਕਰ ਗਿਆ ਜਦੋਂ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਬਾਬੇ ਦਾ ਕੁੜਮ ਹਰਮੋਹਿੰਦਰ ਜੱਸੀ ਖੁਦ 8000 ਵੋਟਾਂ ਦੇ ਭਾਰੀ ਫਰਕ ਨਾਲ ਚੋਣ ਹਾਰ ਗਿਆ। ਸੂਤਰਾਂ ਅਨੁਸਾਰ ਮੋਗਾ ਤੋਂ ਚੋਣ ਲੜਨ ਵਾਲੇ ਸਾਬਕਾ ਡੀ. ਜੀ. ਪੀ. ਪਰਮਦੀਪ ਸਿੰਘ ਗਿੱਲ ਨੇ ਵਰ੍ਹਦੇ ਮੀਂਹ ਵਿਚ ਵੀ ਬਾਬੇ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਝੋਲੀ ਵਿਚ ਹਾਰ ਹੀ ਪੱਲੇ ਪਈ। ਦੂਜੇ ਪਾਸੇ ਵੋਟਾਂ ਖਾਤਰ ਆਪਣੇ ਆਪ ਨੂੰ ਅਸੂਲਪ੍ਰਸਤ ਅਖਵਾਉਣ ਵਾਲੇ ਕੁੱਝ ਕਮਿਊਨਿਸਟ ਉਮੀਦਵਾਰਾਂ ਨੇ ਵੀ ਬਾਬੇ ਦੇ ਡੇਰੇ ਫੇਰੀਆਂ ਮਾਰ ਕੇ ਚੌਂਕੀ ਭਰੀ ਪ੍ਰੰਤੂ ਹਾਰ ਨੇ ਉਨ੍ਹਾਂ ਦਾ ਵੀ ਪਿੱਛਾ ਨਾ ਛੱਡਿਆ।
ਵਿਧਾਨ ਸਭਾ ਚੋਣਾਂ ਦੀ ਜਿੱਤ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ-ਢੀਂਡਸਾ
ਸੰਗਰੂਰ, 6 ਮਾਰਚ  - ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੂੰ ਵਧੀਆ ਹੁੰਗਾਰਾ ਦਿੱਤਾ ਹੈ ਅਤੇ ਕਾਂਗਰਸ ਨੂੰ ਲਗਾਤਾਰ ਦੂਸਰੀ ਵਾਰ ਰੱਦ ਕਰ ਕੇ ਸੂਬੇ ਦੇ ਹੋਰ ਵਿਕਾਸ ਲਈ ਹੰਬਲਾ ਮਾਰਿਆ ਹੈ। ਦਿੱਲੀ ਤੋਂ ਫੋਨ ਉਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਇਹ ਪੰਜਾਬ ਵਿਧਾਨ ਸਭਾ ਚੋਣਾਂ ਅਸਲ ਵਿਚ ਦੋ ਸਾਲ ਬਾਅਦ ਹੋਣ ਵਾਲੀਆਂ ਅਗਾਮੀ ਲੋਕ ਸਭਾ ਚੋਣਾਂ ਦਾ ਸੈਮੀ ਫਾਈਨਲ ਹਨ ਅਤੇ ਪੰਜਾਬ ਵਿਚੋਂ ਹੁਣ ਕਾਂਗਰਸ ਦਾ ਬਿਸਤਰਾ ਗੋਲ ਹੋਣ ਦਾ ਇਹ ਵਧੀਆ ਸੰਕੇਤ ਹੈ। ਜ਼ਿਲ੍ਹਾ ਸੰਗਰੂਰ ਦੀਆਂ 7 ਵਿਚੋਂ 5 ਸੀਟਾਂ ਉੱਤੇ ਅਕਾਲੀ ਉਮੀਦਵਾਰਾਂ ਦੇ ਜੇਤੂ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਇਥੋਂ ਦੇ ਲੋਕਾਂ ਨੇ ਜ਼ਿਲ੍ਹੇ ਦੇ ਹੋਏ ਵਿਕਾਸ ਨੂੰ ਸਮਰਥਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੋਡਿਆਂ ਦਾ ਆਪ੍ਰੇਸ਼ਨ ਹੋਣ ਕਾਰਨ ਸ. ਢੀਂਡਸਾ 15 ਮਾਰਚ ਤੱਕ ਦਿੱਲੀ ਵਿਖੇ ਆਰਾਮ ਕਰ ਰਹੇ ਹਨ ਅਤੇ ਫੋਨ 'ਤੇ ਹੀ ਉਨ੍ਹਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਹੈ।

ਸਰਕਾਰਾਂ ਜ਼ਹਿਰ ਵੇਚ ਕੇ ਪੈਸੇ ਕਮਾਉਣ ਦੀ ਥਾਂ ਸੱਚਾ
ਸੁੱਚਾ ਪ੍ਰਬੰਧ ਕਰਨ-ਗਿਆਨੀ ਗੁਰਬਚਨ ਸਿੰਘ

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਗੁਰਦੁਆਰਾ ਸਾਹਿਬ ਪਹੁੰਚਣ 'ਤੇ
ਬਾਬਾ ਗੁਰਦੀਪ ਸਿੰਘ ਸਨਮਾਨ ਕਰਦੇ ਹੋਏ। ਨਾਲ ਹਨ ਹੋਰ ਸੰਗਤਾਂ।
ਬਾਘਾ ਪੁਰਾਣਾ, 6 ਫਰਵਰੀ -ਮਾਲਵੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਸੱਚ ਖੰਡ ਵਾਸੀ ਬਾਬਾ ਨਛੱਤਰ ਸਿੰਘ ਵੱਲੋਂ ਅਰੰਭੀ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ 11 ਮਾਰਚ ਨੂੰ ਮਨਾਏ ਜਾ ਰਹੇ ਸਾਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਚੇਚੇ ਤੌਰ 'ਤੇ ਗੁਰਦੁਆਰਾ ਸਾਹਿਬ ਪੁੱਜੇ ਤੇ ਬਾਬਾ ਗੁਰਦੀਪ ਸਿੰਘ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਪਾਣੀ ਦੀ ਸੰਭਾਲ ਅਤੇ ਨਸ਼ੇ ਤੇ ਸਮਾਜਿਕ ਕੁਰੀਤੀਆਂ ਦਾ ਖਾਤਮਾ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਨਸ਼ਿਆਂ ਸਦਕਾ ਤਬਾਹ ਹੋ ਰਹੀ ਨੌਜਵਾਨੀ, ਸਮਾਜ ਵਿਚ ਆ ਰਹੇ ਨਿਘਾਰ ਅਤੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਹੋਣੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬਜਾਏ ਜ਼ਹਿਰ ਵੇਚ ਕੇ ਪੈਸਾ ਕਮਾਉਣ ਦੀ ਥਾਂ ਸੱਚਾ ਸਮੁੱਚਾ ਪ੍ਰਬੰਧ ਕਰਨ ਅਤੇਂ ਨੌਜਵਾਨ ਲੜਕੇ ਲੜਕੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਪ੍ਰਦਾਨ ਕਰਾਉਣ ਤਾਂ ਜੋ ਉਹ ਕਿਸੇ ਵੀ ਖੇਤਰ ਵਿਚ ਮੰਜ਼ਿਲ ਪ੍ਰਾਪਤ ਕਰ ਸਕਣ। ਉਨ੍ਹਾਂ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਦੇਣ ਵਾਲੀਆਂ ਪੰਚਾਇਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ 14 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲਾ ਵਿਖੇ ਵੱਡੇ ਪੱਧਰ ਦਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਹਰਪਾਲ ਸਿੰਘ ਧਾਲੀਵਾਲ, ਗਿਆਨੀ ਗੁਰਦੀਪ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਕੁਲਵੀਰ ਸਿੰਘ ਕੋਠੇ ਪੱਤੀ ਮੁਹੱਬਤ, ਮੈਂਬਰ ਚਮਕੌਰ ਸਿੰਘ, ਚਮਕੌਰ ਸਿੰਘ ਇਟਲੀ, ਨਛੱਤਰ ਸਿੰਘ ਚੰਦ ਪੁਰਾਣਾ, ਸ਼ੇਰ ਸਿੰਘ ਚੰਦ ਪੁਰਾਣਾ, ਜੋਗਿੰਦਰ ਸਿੰਘ, ਅਮਰਜੀਤ ਸਿੰਘ, ਤਰਲੋਕ ਸਿੰਘ, ਦਰਸ਼ਨ ਸਿੰਘ, ਕਰਮ ਸਿੰਘ, ਦਵਿੰਦਰ ਸਿੰਘ ਕੋਟ ਕਰੋੜ ਵੀ ਹਾਜ਼ਰ ਸਨ।

ਬਾਬਾ ਹਰਨਾਮ ਸਿੰਘ ਵੱਲੋਂ ਜਿੱਤ ਦੀ ਸਮੂਹ ਪੰਥ ਨੂੰ ਵਧਾਈ
ਜਲੰਧਰ, 6 ਮਾਰਚ-ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਉੱਪਰ ਸਮੂਹ ਖਾਲਸਾ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਪੰਜਾਬੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਵਰਗੀ ਪੰਥ ਵਿਰੋਧੀ ਤਾਕਤ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਜਿਵੇਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ ਤੇ ਸਿੱਖ ਸੰਪਰਦਾਵਾਂ ਨੇ ਮਿਲ ਕੇ ਮੁਹਿੰਮ ਚਲਾਏ ਤੇ ਵੱਡੀ ਸਫਲਤਾ ਹਾਸਿਲ ਕੀਤੀ ਸੀ, ਉਸੇ ਤਰ੍ਹਾਂ ਦਾ ਇਤਿਹਾਸ ਇਨ੍ਹਾਂ ਚੋਣਾਂ ਵਿਚ ਵੀ ਦੁਹਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਪੰਥ ਇਸੇ ਤਰ੍ਹਾਂ ਏਕਤਾ ਵਿਚ ਪਰੋ ਕੇ ਪੰਥ ਵਿਰੋਧੀ ਸ਼ਕਤੀਆਂ ਨੂੰ ਹਰ ਖੇਤਰ ਵਿਚ ਹਾਰ ਦੇਵੇਗਾ।