ਪਾਕਿਸਤਾਨ 'ਚ ਵਿਸਫੋਟ, 8 ਦੀ ਮੌਤ
ਉਧਰ ਦੂਜੇ ਪਾਸੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਵੀ ਅੱਜ ਇਕ ਸ਼ਿਆ ਜਲੂਸ ਕੋਲ ਹੋਏ ਵਿਸਫੋਟ 'ਚ ਘੱਟੋ -ਘੱਟ 8 ਲੋਕਾਂ ਦੀ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ  ਇਹ ਵਿਸਫੋਟ ਅੱਜ ਦੁਪਹਿਰ ਖਾਨਪੁਰ ਸ਼ਹਿਰ 'ਚ 'ਚਹਲੱਲੂਮ' ਜਲੂਸ ਦੇ ਸ਼ਿਆ ਇਮਾਮਬਾੜਾ ਤੋਂ ਨਿਕਲਣ ਤੋਂ ਬਾਅਦ ਹੋਇਆ। ਵਿਸਫੋਟ 'ਚ ਘੱਟੋ-ਘੱਟ 8 ਲੋਕਾਂ ਦੀਆਂ ਲਾਸ਼ਾਂ ਦੇਖੇ ਜਾਣ ਅਤੇ 12 ਦੇ ਜ਼ਖਮੀ ਹੋਣ ਦੀ ਗੱਲ ਕਹੀ ਗਈ ਹੈ।